ਸੰਨ 2005 ਵਿੱਚ ਆਪ ਜੀ ਨੇ ਗੁਰਮਤ ਵਿਦਿਆਲੇ ਦੀ ਆਰੰਭਤਾ ਕੀਤੀ। ਜਿਸ ਵਿੱਚ ਭਾਈ ਹਰਪਾਲ ਸਿੰਘ ਖਾਲਸਾ ਜੀ ਨੂੰ ਬੱਚਿਆਂ ਦੀ ਗੁਰਬਾਣੀ ਸੰਥਿਆ ਗੁਰਮਤ ਵਿਦਿਆ ਦੀ ਸਿਖਲਾਈ ਦੀ ਸੇਵਾ ਸੌਂਪੀ। ਬਾਬਾ ਪ੍ਰਤਾਪ ਸਿੰਘ ਜੀ ਦੀ ਸੇਵਾ ਤੇ ਮਿਲਣਸਾਰ ਸੁਭਾਅ ਸਦਕਾ ਹੀ ਇਲਾਕੇ ਦੇ ਸੈਂਕੜੇ ਪਰਿਵਾਰ ਜੋ ਇਸਾਈ ਅਤੇ ਹੋਰ ਧਰਮਾਂ ਵੱਲ ਜਾ ਰਹੇ ਸਨ। ਉਹ ਮੁੜ ਬਾਣੀ ਤੇ ਬਾਣੇ ਨਾਲ ਜੁੜ ਗਏ।
ਬਾਬਾ ਪ੍ਰਤਾਪ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਨਾਨਕਸਰ ਠਾਠ ਗਜਰੋਲਾ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ। ਬੱਚਿਆਂ ਨੂੰ ਕੀਰਤਨ ਦੀ ਵਿੱਦਿਆ ਦੇਣ ਲਈ ਸੰਗੀਤ ਵਿਦਿਆਲੇ ਦੀ ਆਰੰਭਤਾ ਕੀਤੀ ਤੇ ਇਹ ਸੇਵਾ ਭਾਈ ਹਰਜਿੰਦਰ ਸਿੰਘ ਜੀ (ਉਸਤਾਦ ਜੀ) ਨੂੰ ਸੌਂਪੀ। ਜੋ ਕਿ ਅੱਜ ਤੱਕ ਇਹ ਸੇਵਾ ਨਿਭਾ ਰਹੇ ਹਨ। ਬੱਚਿਆਂ ਦੇ ਰਹਿਣ ਵਾਸਤੇ ਸੋਹਣੀ ਰਿਹਾਇਸ਼ ਦੀ ਉਸਾਰੀ ਕਰਵਾਈ ਅਤੇ ਵਿਸ਼ਾਲ ਲੰਗਰ ਘਰ ਤਿਆਰ ਕੀਤਾ ਹੈ। ਸੋ ਬਾਬਾ ਪ੍ਰਤਾਪ ਸਿੰਘ ਜੀ ਦੇ ਸੇਵਾ ਸੰਭਾਲਣ ਤੋਂ ਬਾਅਦ ਇਸ ਅਸਥਾਨ ਦੀ ਵਡਿਆਈ ਦੂਰ ਦੂਰ ਤਕ ਹੋ ਗਈ ਹੈ।