ਨਾਨਕਸਰ ਬਾਜ਼ਪੁਰ ਬਾਰੇ
ਨਾਨਕਸਰ ਦਾ ਇਤਿਹਾਸ
ਨਾਨਕਸਰ ਠਾਠ ਗਜੋਲਾ ਬਾਜਪੂਰ ਦੀ ਆਰੰਭਤਾ ਤੋਂ ਪਹਿਲਾਂ ਇਸ ਜਗਹਾ ਤੇ ਇੱਕ ਚਿੜੀ ਜਹੀ ਸੀ ਜਿਸ ਨਾਲ ਨਦੀ ਵਗਦੀ ਸੀ ਇਲਾਕਾ ਨਿਵਾਸੀ ਸੰਗਤ ਵੱਲੋਂ ਸੰਨ 1969 ਈਸਵੀ ਵਿੱਚ ਨਦੀ ਦੇ ਕੰਢੇ ਤੇ ਇੱਕ ਕੱਚੇ ਮਕਾਨ ਦੀ ਉਸਾਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਸਾਹਿਬ ਦੀ ਆਰੰਭਤਾ ਕੀਤੀ ਗਈ ਸਿੱਖੀ ਦਾ ਪ੍ਰਚਾਰ ਬਹੁਤਾ ਨਾ ਹੋਣ ਕਰਕੇ ਘੱਟ ਗਿਣਤੀ ਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸਨ। ਏਸੇ ਦੌਰਾਨ ਨਜਦੀਕ ਵਾਸਦੇ ਸਰਦਾਰ ਲਾਭ ਸਿੰਘ ਦੇ ਘਰ ਬੰਦਗੀ ਵਾਲੇ ਮਹਾਂਪੁਰਸ਼ ਬਾਬਾ ਕਾਰ ਜੀ ਆਇਆ ਕਰਦੇ ਸਨ ਉਸ ਅਕਸਰ ਹੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਨਦੀ ਦੇ ਘਾਟ ਤੇ ਕਰਿਆ ਕਰਦੇ ਸਨ। ਪਰਿਵਾਰ ਨੇ ਕਹਿਣਾ ਬਾਬਾ ਜੀ ਆਪ ਘਰ ਵਿਖੇ ਹੀ ਇਸ਼ਨਾਨ ਕਰ ਲਿਆ ਕਰੋ ਕਿਉਂਕਿ ਨਦੀ ਦਾ ਪਾਣੀ ਗੰਦਾ ਹੈ ਅੱਗੋਂ ਮਹਾਂਪੁਰਸ਼ਾਂ ਨੇ ਕਹਿਣਾ ਭਲਿਓ ਇਹ ਧਰਤੀ ਬੜੀ ਭਾਗਾਂ ਵਾਲੀ ਹੈ ਸਮਾਂ ਆਏਗਾ ਇਸ ਧਰਤੀ ਤੇ ਮਹਾਨ ਤੀਰਥ ਸਥਾਨ ਬਣੇਗਾ ਜਿੱਥੇ ਸਦਾ ਹੀ ਗੁਰਬਾਣੀ ਦੇ ਪ੍ਰਵਾਹ ਤੇ ਕੀਰਤਨ ਦੀਆਂ ਲੜੀਆਂ ਲੱਗਣਗੀਆਂ ਸੋ ਮਹਾਂਪੁਰਸ਼ਾਂ ਦੇ ਬਚਨ ਸਤ ਹੋਏ ਗੁਰਦੁਆਰਾ ਸਾਹਿਬ ਤੋਂ ਪਹਾੜ ਵਾਲੇ ਪਾਸੇ ਸਰਦਾਰ ਅਜੈਬ ਸਿੰਘ ਦਾ ਘਰ ਹੈ ਜਿਨਾਂ ਦੀ ਧਰਮ ਪਤਨੀ ਮਾਤਾ ਪ੍ਰੀਤਮ ਕੌਰ ਨਾਨਕਸਰ ਕਲੇਰਾ ਜਗਰਾਉਂ ਪੰਜਾਬ ਜਾਇਆ ਕਰਦੇ ਸਨ ਉਨਾਂ ਮਹਾਂਪੁਰਸ਼ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਪਾਸ ਬੇਨਤੀ ਕੀਤੀ ਕਿ ਬਾਬਾ ਜੀ ਸਾਡੀ 35 ਕਿੱਲੇ ਜਮੀਨ ਸੀਲਿੰਗ ਚ ਜਾਣ ਦਾ ਖਤਰਾ ਹੈ। ਸਾਡੇ ਤੇ ਕਿਰਪਾ ਕਰੋ ਸਾਡੀ ਜਮੀਨ ਬਚ ਜਾਏ। ਮਹਾਂਪੁਰਸ਼ ਕਹਿਣ ਲੱਗੇ ਮਾਤਾ ਜੀ 35 ਕਿੱਲਿਆਂ ਦਾ ਦਸਵੰਧ ਕੱਢ ਦਿਓ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਜਮੀਨ ਦਾ ਕੁਝ ਵੀ ਨਹੀਂ ਵਿਗੜੇਗਾ। ਮਾਤਾ ਪ੍ਰੀਤਮ ਕੌਰ ਨੇ ਹੁਕਮ ਮੰਨ ਲਿਆ ਸੋ ਇਸ ਤਰ੍ਹਾਂ ਸੰਗਤ ਨਾਲ ਸਲਾਹ ਕਰਕੇ ਮਾਤਾ ਜੀ ਨੇ ਗਜਰੋਲਾ ਵਿਖੇ ਆ ਕੇ ਚਰਨ ਪਾਉਣ ਦੀ ਬੇਨਤੀ ਕੀਤੀ ਬਾਬਾ ਕੁੰਦਨ ਸਿੰਘ ਜੀ ਨੇ ਬੇਨਤੀ ਮੰਨ ਕੇ ਸਤਿਕਾਰ ਯੋਗ ਸੰਤ ਬਾਬਾ ਸੁਖਦੇਵ ਸਿੰਘ ਜੀ (ਮੌਜੂਦਾ ਮਹਾਂਪੁਰਸ਼ ਡੇਰਾ ਰੂਮੀ ਵਾਲਾ ਭੁੱਚੋਂ ਸਾਹਿਬ) ਨੂੰ ਗਜਰੋਲਾ ਬਾਜਪੁਰ ਉੱਤਰਾਖੰਡ ਵਿਖੇ ਭੇਜਿਆ ਮਹਾਂਪੁਰਸ਼ਾਂ ਨੇ ਆ ਕੇ ਗੁਰਮਤ ਸਮਾਗਮ ਸਜਾਏ ਤੇ ਉਪਰਾਂਤ ਸਰਦਾਰ ਅਜੈਬ ਸਿੰਘ ਪਰਿਵਾਰ ਵੱਲੋਂ ਭੇਟਾ ਕੀਤੀ ਸਾਡੇ ਤਿੰਨ ਕਿੱਲੇ ਜਮੀਨ ਤੇ ਸਨ 1998 ਵਿੱਚ ਸਰੋਵਰ ਦਾ ਟੱਪ ਲਾਇਆ ਜਿੱਥੇ ਸਰਦਾਰ ਅਜੈਬ ਸਿੰਘ ਪਰਿਵਾਰ ਨੇ ਜਮੀਨ ਭੇਟਾ ਕੀ ਉੱਥੇ ਨਾਲ ਨਦੀ ਦੇ ਪਾਰ ਵਸਦੇ ਪਰਿਵਾਰ ਸਰਦਾਰ ਗੁਰਦਿੱਤ ਸਿੰਘ ਸਰਦਾਰ ਪਿਆਰਾ ਸਿੰਘ ਸਰਦਾਰ ਸ਼ਿੰਗਾਰਾ ਸਿੰਘ ਸਰਦਾਰ ਬਚਨ ਸਿੰਘ ਤੇ ਸਰਦਾਰ ਹਰਬੰਸ ਸਿੰਘ ਦੋ ਸਮੂਹ ਵੱਲੋਂ ਇਕ ਕਿਲਾ ਜਮੀਨ ਭੇਟ ਕੀਤੀ ਗਈ ਅਤੇ ਸਰਦਾਰ ਲਾਭ ਸਿੰਘ ਦੇ ਸਪੁੱਤਰ ਸਰਦਾਰ ਅਮਰੀਕ ਸਿੰਘ ਵੱਲੋਂ ਅੱਧਾ ਕਿੱਲਾ ਜਮੀਨ ਭੇਟ ਕੀਤੀ ਗਈ। ਸੋ ਇਸ ਤਰ੍ਹਾਂ 1998 ਵਿੱਚ ਨਾਨਕਸਰ ਠਾਠ ਗੁਜਰੋਲਾ ਦਾ ਆਰੰਭ ਹੋਇਆ ਉਪਰਾਂਤ 1999 ਈਸਵੀ ਚ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੋਈਆ ਗੁਰਮਤ ਸਮਾਗਮ ਸਜਾਏ ਗਏ ਅੰਮ੍ਰਿਤ ਸੰਚਾਰ ਹੋਏ ਜਿਸ ਵਿੱਚ ਬੇਅੰਤ ਸੰਗਤਾਂ ਨੇ ਬਾਣੀ ਤੇ ਬਾਣੇ ਦੇ ਧਾਰਣੀ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉਸ ਦਿਨ ਤੋਂ ਨਾਨਕਸਰ ਠਾਠ ਗਜਰੋਲਾ ਬਾਜਪੁਰ ਉੱਤਰਾਖੰਡ ਦੀਆਂ ਰੌਣਕਾਂ ਵਧਦੀਆਂ ਗਈਆਂ।
ਸੰਤ ਬਾਬਾ ਪ੍ਰਤਾਪ ਸਿੰਘ ਜੀ ਬਾਰੇ
ਨਾਨਕਸਰ ਠਾਠ ਕਜਰੋਲਾ ਬਾਜਪੁਰ ਉੱਤਰਾਖੰਡ ਦੀ ਆਰੰਭਤਾ ਸਨ 1998 ਵਿੱਚ ਹੋਈ ਉਸ ਸਮੇਂ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਬੰਨਖੇੜਾ ਨਿਵਾਸੀ ਤਿੰਨਾਂ ਦੇ ਸਪੁੱਤਰ ਸਰਦਾਰ ਪ੍ਰਤਾਪ ਸਿੰਘ ਜੋ ਬਚਪਨ ਤੋਂ ਹੀ ਬੜੇ ਸ਼ਾਂਤ ਸੁਭਾਅ ਦੇ ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਸਨ। ਆਪ ਜੀ ਨੇ ਨਾਨਕਸਰ ਠਾਠ ਗੁਜਰੋਲਾ ਵਿਖੇ ਸਮਾਗਮਾਂ ਦੀ ਹਾਜ਼ਰੀ ਭਰੀ ਮਹਾਂਪੁਰਸ਼ਾਂ ਪਾਸੋਂ ਗੁਰੂ ਸਾਹਿਬ ਦੀ ਮਹਿਮਾ ਅਤੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਜੀਵਨ ਜਾਂਚ ਸੁਣੀ। ਆਪ ਜੀ ਨੇ ਨਾਨਕਸਰ ਠਾਠ ਕਲੇਰਾਂ ਜਗਰਾਓ ਵਿਖੇ ਜਾਣ ਦਾ ਮਨ ਬਣਾ ਲਿਆ ਸੰਨ 1998 ਵਿੱਚ ਹੀ ਆਪ ਜੀ ਆਪਣੇ ਕੁਝ ਸਾਥੀਆਂ ਸਮੇਤ ਨਾਨਕਸਰ ਕਲੇਰਾਂ ਵਿਖੇ ਪਹੁੰਚ ਗਏ। ਉੱਥੇ ਜਾ ਕੇ ਆਪ ਨੇ ਪਾਵਨ ਸਥਾਨ ਦੇ ਦਰਸ਼ਨ ਕੀਤੇ ਤੇ ਨਾਲ ਹੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਤਪ ਅਸਥਾਨ ਦੇ ਦਰਸ਼ਨ ਕਰਕੇ ਸਤਿਕਾਰਯੋਗ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਕੇ ਉਨਾਂ ਦੇ ਬਚਨ ਸੁਣੇ ਫਿਰ ਕੀ ਸੀ ਆਪ ਜੀ ਦੇ ਮਹਾਂਪੁਰਸ਼ਾਂ ਕੋਲ ਰਹਿ ਕੇ ਬਾਣੀ ਪੜ੍ਨ ਤੇ ਸੇਵਾ ਕਰਨ ਦਾ ਮਨ ਬਣਾ ਲਿਆ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਹੁਕਮ ਨਾਲ ਆਪ ਜੀ ਨੇ ਗਿਆਨੀ ਹਰਦੀਪ ਸਿੰਘ ਪਾਸ ਗੁਰਬਾਣੀ ਦੀ ਸੰਥਿਆ ਆਰੰਭ ਕੀਤੀ ਤੇ ਨਾਲ ਸੇਵਾ ਵਿੱਚ ਜੁੜ ਗਏ। ਆਪ ਜੀ ਦੀ ਸੇਵਾ ਤੇ ਗੁਰੂ ਸਾਹਿਬ ਨਾਲ ਲਗਨ ਵੇਖ ਕੇ ਮਹਾਂਪੁਰਸ਼ ਪ੍ਰਭਾਵਿਤ ਹੋਏ। ਕੁਝ ਮਹੀਨਿਆਂ ਬਾਅਦ ਨਾਨਕਸਰ ਠਾਠ ਗੁਜਰੋਲਾ ਬਾਜਪੁਰ ਉੱਤਰਾਖੰਡ ਦੀ ਸੰਗਤ ਇਕੱਠੀ ਹੋ ਕੇ ਬਾਬਾ ਕੁੰਦਨ ਸਿੰਘ ਜੀ ਪਾਸ ਆਏ ਤੇ ਬੇਨਤੀ ਕੀਤੀ ਕਿ ਬਾਬਾ ਜੀ ਜਿਹੜੀ ਠਾਠ ਆਪ ਜੀ ਦੇ ਹੁਕਮ ਨਾਲ ਆਰੰਭ ਹੋਈ ਹੈ ਉਸ ਲਈ ਆਪ ਜੀ ਆਪਣਾ ਕੋਈ ਪੱਕਾ ਸੇਵਾਦਾਰ ਭੇਜੋ, ਜੋ ਕਿ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜੇ ਤੇ ਠਾਠ ਦੀ ਚੜ੍ਹਦੀ ਕਲਾ ਲਈ ਸੇਵਾ ਸੰਭਾਲੇ ਬਾਬਾ ਪ੍ਰਤਾਪ ਸਿੰਘ ਜੀ ਉਸ ਵੇਲੇ ਸੰਗਤਾਂ ਪਿਛਲੇ ਪਾਸੇ ਬੈਠੇ ਸਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਮੌਜੂਦਗੀ ਚ ਕਈਆਂ ਨਾਵਾਂ ਦੀ ਵਿਚਾਰ ਹੋਈ ਪਰ ਤੈ ਨਾ ਹੋਇਆ ਅਖੀਰ ਚ ਧੰਨ ਧੰਨ ਬਾਬਾ ਕੁੰਦਨ ਸਿੰਘ ਨੇ ਨੇਤਰ ਬੰਦ ਕਰ ਲਏ ਤੇ ਥੋੜੀ ਦੇਰ ਬਾਅਦ ਸਾਰੀ ਸੰਗਤ ਵੱਲ ਨਿਗਾਹ ਮਾਰੀ ਤੇ ਬਾਬਾ ਪ੍ਰਤਾਪ ਜੀ ਤੇ ਦ੍ਰਿਸ਼ਟੀ ਰੱਖ ਕੇ ਇਸ਼ਾਰਾ ਕਰਕੇ ਕਿਹਾ ਉਹ ਪ੍ਰਤਾਪੀ ਨਾਨਕਸਰ ਠਾਠ ਗੁਜਰੋਲਾ ਬਾਜਪੁਰ ਦੀ ਸੇਵਾ ਕਰੇਗਾ ਸੋ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਪ੍ਰਸ਼ਾਦ ਤੇ ਸਰੋਪਾ ਦੇ ਕੇ ਬਾਬਾ ਪ੍ਰਤਾਪ ਸਿੰਘ ਜੀ ਨੂੰ ਨਾਨਕਸਰ ਠਾਠ ਗੁਜਰੋਲਾ ਦੀ ਸੇਵਾ ਸੰਗਤ ਦੀ ਮੌਜੂਦਗੀ ਵਿੱਚ ਦਿੱਤੀ। ਇੱਕ ਸਾਲ ਨਾਨਕਸਰ ਕਲੇਰਾਂ ਵਿਖੇ ਰਹਿ ਕੇ ਗੁਰਬਾਣੀ ਦੀ ਸੰਥਿਆ ਤੇ ਸੇਵਾ ਦੀ ਦਾਤ ਪ੍ਰਾਪਤ ਕਰਕੇ ਵਾਪਸ ਨਾਨਕਸਰ ਠਾਠ ਗੁਜਰੋਲਾ ਵਿਖੇ ਪਹੁੰਚੇ ਚਾਰ ਸਾਲ ਤੱਕ ਆਪ ਜੀ ਸਹਾਇਕ ਦੇ ਤੌਰ ਤੇ ਸੇਵਾ ਨਿਭਾਉਂਦੇ ਰਹੇ ਤੇ ਨਾਲ ਮਹਾਂਪੁਰਸ਼ਾਂ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਸੋ ਸਨ 2004 ਵਿੱਚ ਆਪ ਜੀ ਨੇ ਪੂਰਨ ਤੌਰ ਤੇ ਠਾਠ ਦੀ ਸੇਵਾ ਸੰਭਾਲੀ ਤੇ ਸੰਨ 2005 ਵਿੱਚ ਆਪ ਜੀ ਨੇ ਗੁਰਮਤ ਵਿਦਿਆਲੇ ਦੀ ਆਰੰਭਤਾ ਕੀਤੀ
ਬਾਬਾ ਅਮਰਜੀਤ ਸਿੰਘ ਜੀ
ਮੁੱਖ ਪ੍ਰਚਾਰਕ +91 9781571291
ਮੈਨੇਜਮੈਂਟ ਕਮੇਟੀ
ਹਰਪਾਲ ਸਿੰਘ ਜੀ
ਸੇਵਾਦਾਰ +91 7351313808
ਰਵਿੰਦਰ ਸਿੰਘ ਜੀ
ਸੇਵਾਦਾਰ +91 8449010000
ਅਨਮੋਲ ਸਿੰਘ ਜੀ
ਸੇਵਾਦਾਰ +91 97613 13772
ਹਰਦੀਪ ਸਿੰਘ ਜੀ
ਸੇਵਾਦਾਰ +91 99178 21489